ਜੇ ਥੋੜਾ ਜ਼ਹਿਰ ਪੀ ਲੈਂਦੇ
ਜੇ ਥੋੜਾ ਹੋਰ ਜੀ ਲੈਂਦੇ

ਕਿਸੇ ਇਕ ਨਜ਼ਮ ਦੇ ਸਿਰ ਦੀ
ਕੋਈ ਇਕ ਲੀਰ ਸੀ ਲੈਂਦੇ

ਜੇ ਵਿੱਥਾਂ ਪੂਰ ਵੀ ਲੈਂਦੇ
ਉਹ ਵਿਚਲੀ ਵਿੱਥ ਨਹੀਂ ਮਿਟਦੀ

ਮਨਾਂ ਮੂੰਹ ਪਿਆਸ ਹੁੰਦੀ ਏ
ਜਿਵੇਂ ਨਿੱਕੀ ਜਿਹੀ ਛੁੱਟਦੀ
ਉਹ ਜਿਹਨੇ ਛਾਲ ਮਾਰੀ ਏ
ਉਹ ਪਰਲੇ ਪਾਰ ਬੈਠਾ ਏ
ਉਹ ਜਿਹਨੇ ਛਾਲ ਨਹੀਂ ਮਾਰੀ
ਉਹ ਜੀਵਨ ਹਾਰ ਬੈਠਾ ਏ