ਇੰਜ ਕਰਨੇ ਆਂ

ਰਫ਼ਾਕਤ ਹੁਸੈਨ ਮੁਮਤਾਜ਼

ਚਲੋ ਜੀ ਉਂਝ ਕਰਨੇ ਆਂ ਸਿਰਾ ਦਲ ਦੀ ਕਹਾਣੀ ਦਾ ਸਿਰੇ ਤੋਂ ਮੋੜ ਲੈਣੇ ਆਂ ਚਲੋ ਇਕਰਾਰ ਦੀ ਰੰਗਣ ਨਦੀ ਵਿਚ ਰੋੜ ਲੈਣੇ ਆਂ ਚਲੋ ਜੀ ਉਂਝ ਕਰਨੇ ਆਂ ਕੋਈ ਸਿਗਨਲ ਵੀ ਨਈਂ ਦਿੰਦੇ ਨਾ ਕੋਈ ਕਾਲ਼ ਕਰਨੇ ਆਂ ਨਾ ਕੋਈ ਪਾਰਸਲ ਤੋਹਫ਼ਾ ਨਾ ਦਿਲ ਅਰਸਾਲ ਕਰਨੇ ਆਂ ਚਲੋ ਜੀ ਉਂਝ ਕਰਨੇ ਆਂ ਹੱਥਾਂ ਵਿਚ ਹੱਥ ਨਈਂ ਦਿੰਦੇ ਨਾ ਕੋਈ ਕਾਰ ਕਰਨੇ ਆਂ ਜ਼ਰਾ ਕੁ ਜੈਨ ਦੀ ਖ਼ਾਤਿਰ ਨਾ ਲੱਖਾਂ ਵਾਰ ਮਰਨੇ ਆਂ ਚਲੋ ਜੀ ਉਂਝ ਕਰਨੇ ਆਂ ਸੁਣੋ ਜੀ ਉਂਝ ਕਰਨੇ ਆਂ ਸਿਰਾ ਦਲ ਦੀ ਕਹਾਣੀ ਦਾ ਸਿਰੇ ਤੋਂ ਜੋੜ ਲੈਣੇ ਆਂ ਜ਼ਮਾਨਾ ਕੌਣ ਹੁੰਦਾ ਏ ਸਮੇ ਨੂੰ ਮੋੜ ਲੈਣੇ ਆਂ ਸੁਣੋ ਜੀ ਉਂਝ ਕਰਨੇ ਆਂ ਚਲੋ ਜੀ ਉਂਝ ਕਰਨੇ ਆਂ

Share on: Facebook or Twitter
Read this poem in: Roman or Shahmukhi

ਰਫ਼ਾਕਤ ਹੁਸੈਨ ਮੁਮਤਾਜ਼ ਦੀ ਹੋਰ ਕਵਿਤਾ