ਗੰਗਾ ਏ ਮੁਕਾ ਏ

ਸਾਬਰ ਅਲੀ ਸਾਬਰ

ਗੰਗਾ ਏ ਮੁਕਾ ਏ
ਸਦੱਹਾ ਸਦੱਹਾ ਤੁੱਕਾ ਏ

ਰੱਬ ਨੂੰ ਲੱਭਦੇ ਫਿਰਦੇ ਓ
ਰੱਬ ਕਿਸੇ ਦਾ ਸਿੱਕਾ ਏ

ਮੇਰਾ ਰਾਸ਼ਨ ਮਹੀਨੇ ਦਾ
ਤੇਰਾ ਇਕੋ ਫੱਕਾ ਏ

ਤੇਰਾ ਦੀਵਾ ਬੱਝ ਜਾਂਦਾ
ਮੇਰੀ ਖੱਲ ਦਾ ਡੱਕਾ ਏ

ਏਨੇ ਸਾਬਰ ਹੋ ਗਏ ਆਂ
ਜ਼ਾਲਮ ਹੱਕਾ ਬੱਕਾ ਏ

Read this poem in Roman or شاہ مُکھی

ਸਾਬਰ ਅਲੀ ਸਾਬਰ ਦੀ ਹੋਰ ਕਵਿਤਾ