ਮੈਂ ਨਈਂ ਹੁੰਦਾ ਅੱਗੇ ਅੱਗੇ

ਸਾਬਰ ਅਲੀ ਸਾਬਰ

ਮੈਂ ਨਈਂ ਹੁੰਦਾ ਅੱਗੇ ਅੱਗੇ
ਹੈ ਕੋਈ ਜੋ ਲੱਗੇ ਅੱਗੇ

ਵੇਖੋ ਵੱਢੀ ਵਾਹੀ ਵੇਖੋ
ਬੰਦਾ ਪਿੱਛੇ ਢੱਗੇ ਅੱਗੇ

ਮੁੜ ਜਾ ਮੁੜ ਜਾ ਮੁੜ ਜਾ ਮੁੜ ਜਾ,
ਇਸ਼ਕ ਖੜ੍ਹਾ ਈ ਪੁੱਗੇ ਅੱਗੇ

ਫਿਰ ਹੁਣ ਰੁੱਤੇ ਹੋਂਟ ਵਿਖਾਵੀਂ
ਕੀ ਛੱਡਿਆ ਈ ਅੱਗੇ ਅੱਗੇ

ਮੰਨੀਆਂ ਗੱਲ ਈ ਹੱਲ ਏ ਯਾਰੋ
ਪਰ ਜੇ ਹੋਵਣ ਜੱਗੇ ਅੱਗੇ

Read this poem in Roman or شاہ مُکھی

ਸਾਬਰ ਅਲੀ ਸਾਬਰ ਦੀ ਹੋਰ ਕਵਿਤਾ