ਯਾਰਾਂ ਸਦਕਾ ਉਤਾਪ ਦਿਤਾ ਏ

ਯਾਰਾਂ ਸਦਕਾ ਉਤਾਪ ਦਿਤਾ ਏ
ਮੈਨੂੰ ਮੇਰੇ ਤੋ ਵਾਰ ਦਿਤਾ ਏ

ਖੁਦ ਨੂੰ ਪਾਵੇਂ ਵਸਾਰ ਦਿਤਾ ਏ
ਓਹਨੂੰ ਰਜਵਾਂ ਮੈਂ ਪਿਆਰ ਦਿਤਾ ਏ

ਜਿਹੜੇ ਪਥਰ ਤੇ ਲੀਕ ਸੀ ਤੇਰੀ
ਮੈਂ ਓਹ ਪੱਥਰ ਪੰਘਾਰ ਦਿਤਾ ਏ

ਮੇਰੇ ਅੱਗੇ ਨਾ ਆ, ਭਲ਼ਾ ਹੋਵੀ
ਮੈਂ ਤੇ ਮੈਂ ਨੂੰ ਵੀ ਮਾਰ ਦਿਤਾ ਏ