ਜ਼ਿੰਦਗੀ ਪਿਆਰ ਦਾ ਦੂਜਾ ਨਾਂ ਏ

ਜ਼ਿੰਦਗੀ ਪਿਆਰ ਦਾ ਦੂਜਾ ਨਾਂ ਏ
ਇਕ ਮੁਟਿਆਰ ਦਾ ਦੂਜਾ ਨਾਂ ਏ
ਚੰਨ ਦਾ ਨਾਂ ਬਦਲਾਓ ਇਹ ਤੇ
ਮੇਰੇ ਯਾਰ ਦਾ ਦੂਜਾ ਨਾਂ ਏ
ਰੱਬਾ ਮੈਂਥੋ ਜਾਨ ਨਾਂ ਮੰਗੀਂ
ਇਹ ਸਰਕਾਰ ਦਾ ਦੂਜਾ ਨਾਂ ਏ
ਕੁਝ ਤੇ ਬੋਲ ਕਿ ਮੈਂ ਇਹ ਸਮਝਾਂ
ਚੁਪ ਇਕਰਾਰ ਦਾ ਦੂਜਾ ਨਾਂ ਏ
ਵੇਖ ਕੇ ਨਿੰਮਾਂ ਨਿੰਮਾਂ ਹੱਸਣਾ
ਇਹ ਇਜ਼ਹਾਰ ਦਾ ਦੂਜਾ ਨਾਂ ਏ

ਹਵਾਲਾ: ਇਕੋ ਸਾਹੇ; ਸਾਂਝ; ਸਫ਼ਾ 38