ਚਾਮ ਚੜਿੱਕ

ਉਹ ਤੇ ਸਦਾ ਹਨੇਰਾ ਚਾਹਵੇ
ਚਾਨਣ ਹੋਣ ਤੇ ਲੁਕ ਛੁਪ ਜਾਵੇ
ਅੱਖਾਂ ਡਰਨ ਹਨੇਰੇ ਤੋਂ
ਤੇ ਤੌਬਾ ਕਰਨ ਹਨੇਰੇ ਤੋਂ
ਉਹਨੂੰ ਚਾਨਣ ਮੋਹਰਾ ਲਗਦਾ
ਜਿਥੇ ਵੀ ਕੋਈ ਦੀਵਾ ਜਗਦਾ
ਵੀਹ ਵਿਖਾਲੀ ਦਿੰਦਾਏ
ਕੀ ਕੁੱਝ ਬੰਦਾ ਵੀਹਨਦਾਏ
ਚਿੱਟੇ ਦਿਨ ਤੇ ਕਾਲਖ਼ ਡੁੱਲ੍ਹੇ
ਅੱਖਾਂ ਤੋਂ ਤੇ ਜਰ ਨਈਂ ਹੁੰਦਾ
ਨ੍ਹੇਰੇ ਲੱਭਦੀ ਚਾਮ ਚੜਿੱਕ ਨੂੰ
ਕਾਲਖ਼ ਦਾ ਕੋਈ ਡਰ ਨਈਂ ਹੁੰਦਾ