ਉਹ ਵੱਖ ਵੀ ਆਪੇ ਹੋਇਆ ਸਯਯ

ਉਹ ਵੱਖ ਵੀ ਆਪੇ ਹੋਇਆ ਸਯਯ
ਫ਼ਿਰ ਭੁੱਬਾਂ ਮਾਰ ਕੇ ਰੋਇਆ ਸੀ

ਇਕ ਹਾਰ ਸੀ ਉਨ੍ਹਾਂ ਬਾਹਵਾਂ ਦਾ
ਇਕ ਹੰਝੂਆਂ ਹਾਰ ਪਰੋਇਆ ਸੀ

ਇਸ ਚਾਨਣ ਕਰਕੇ ਮੁਖੜੇ ਦਾ
ਮੈਨੂੰ ਜ਼ੁਲਫ਼ਾਂ ਵਿਚ ਲਕੋਇਆ ਸੀ

ਇਸ ਕਿੰਨੀਆਂ ਚਹਿਕਾਂ ਲਾਈਆਂ ਸਨ
ਜਦੋਂ ਅੱਖਾਂ ਵਿਚ ਪਰੋਇਆ ਸੀ

ਫ਼ਿਰ ਫਾਟਕ ਦਲ ਦੇ ਖੁੱਲੇ ਸਨ
ਫ਼ਿਰ ਅੱਖ ਦਾ ਬੂਹਾ ਢੋਇਆ ਸੀ