ਅਣ ਲਿਖੀਆਂ ਨਜ਼ਮਾਂ

ਉਹ ਮੇਰੀਆਂ ਅਣ ਲਿਖੀਆਂ ਨਜ਼ਮਾਂ ਨਾ ਪੜ੍ਹ ਸਕਦਾ ਸੀ
ਨਾ ਮੇਰੇ ਹੱਥਾਂ ਚ ਖੱਬੀਆਂ ਕਲਾਂ ਵੇਖ ਸਕਦਾ ਸੀ
ਮਜ਼ਾਰਾਂ ਦੇ ਦੇਵੇ ਬਾਲਦਾ
ਬਿਲਾਲ ਹੇਠ ਦਫ਼ਨ ਚੁੱਪ ਦਾ ਭੱਜਿਆ ਦੀਵਾ ਨਾ ਵੇਖ ਸਕਦਾ ਸੀ
ਮੈਂ ਰਾਤ ਦੀ ਪੌੜ੍ਹੀ ਚੜ੍ਹਦੀ ਰਹੀ
ਤੇ ਮੇਰੀ ਉਮਰ ਸਿਖ਼ਰ ਦੁਪਹਿਰਾਂ ਵਰਗੀ ਹੋ ਗਈ
ਨਾ ਮੈਨੂੰ ਮੇਰੇ ਹਿੱਸੇ ਦੀ ਰਾਤ ਮਿਲੀ
ਨਾ ਦਿਨ
ਓ ਮੇਰੀ ਸੋਲਾਂ ਦੇ ਨਾਲ਼ ਵਿੰਨ੍ਹੀ ਮੇਰੀ ਜੀਭ ਵੀ ਨਾ ਵੇਖ ਸਕਿਆ
ਤੇ ਇਕ ਦਿਨ ਕਿਹੰਦਾ
ਤੂੰ ਫੀਕੇ ਰੰਗਾਂ ਦੇ ਫੁੱਲ ਵਰਗੀ ਮੁਰਦਾ ਔਰਤ ਏ
ਅੱਜ ਮੇਰੇ ਅੰਗ ਵਿਚ ਈ ਨਈਂ
ਰੂਹ ਵਿਚ ਵੀ ਤ੍ਰੇੜਾਂ ਪੇ ਗਈਆਂ ਸਨ