ਮੇਰੇ ਲਹੂ ਦੀਆਂ ਕਾਲੀਆਂ ਅੱਖਾਂ

ਅੱਧੀ ਰਾਤੀਂ ਵੇਲੇ ਨੂੰ ਪੇੜ ਹੋਈ
ਮਰ ਜਾਣੀਆਂ ਆਖਾਂ ਨੇਂ
ਇਕ ਸੁਫ਼ਨਾ ਵੇਖ ਲਿਆ
۔
ਮੇਰੇ ਤੇ ਸਾਹ ਈ ਪੱਥਰ ਹੋ ਗਏ
ਓ ਮੇਰੀ ਭੁੱਖ ਚੋਰੀ ਕਰ ਕੇ ਲੈ ਗਿਆ
ਮੇਰੀ ਤ੍ਰਹਿ ਦੇ ਸਾਰੇ ਭਾਂਡੇ ਟੁੱਟ ਗਏ
ਜਿਹਦੇ ਲਈ ਵੀ ਰੋਈ
ਇਸੇ ਨੇ ਮੇਰੀ ਚੁਣੀ ਦਾ ਰਸਾ ਬਣਾਇਆ
ਤੇ ਮੇਰੇ ਖ਼ਵਾਬਾਂ ਨੂੰ ਫਾਹੇ ਲਾਦਤਾ
ਮੇਰੇ ਲਹੂ ਦੀਆਂ ਅੱਖਾਂ ਕਾਲੀਆਂ ਹੋਈਆਂ
ਦਿਲ ਵਿਚ ਜਿੰਦਰੇ ਅਗਨ ਲੱਗ ਪਏ
ਚਾਬੀਆਂ ਲੱਭਦੇ ਲੱਭਦੇ
ਪਿੰਡੇ ਦੀ ਵੱਲ ਤੇ ਕੰਡੇ ਲੱਗ ਗਏ
۔
ਚਿੱਤਰ ਆਇਆ
ਤੇ ਮੈਂ ਪਿੰਡਾ ਝਾੜ ਕੇ
ਹਰ ਕੰਢਿਆ ਤੇ ਅਪਣਾ ਫੁੱਲ ਆਪ ਉਗਾਇਆ