ਨਾਅਤ ਰਸੂਲ ਮਕਬੂਲ
ਜਦ ਵੀ ਲਿਖਿਆ ਨਾਮ ਮੁਹੰਮਦ
ਸੋਚਾਂ ਰੌਸ਼ਨ ਹੋ ਗਈਆਂ
ਗਲੀਆਂ ਵਿਚ ਸਿਤਾਰੇ ਚਮਕੇ
ਰਾਤਾਂ ਰੌਸ਼ਨ ਹੋ ਗਈਆਂ
ਅੱਖਰ ਸੁੱਤੇ ਜਾਗ ਪਏ
ਲਿਖਤਾਂ ਰੌਸ਼ਨ ਹੋ ਗਈਆਂ
ਗੂੰਗਿਆਂ ਜੀਭਾਂ ਬੋਲ ਪਈਆਂ
ਬਾਤਾਂ ਰੌਸ਼ਨ ਹੋ ਗਈਆਂ
ਅੰਦਰ ਘੁੱਪ ਅਨ੍ਹੇਰੇ ਸਨ
ਜ਼ਾਤਾਂ ਰੌਸ਼ਨ ਹੋ ਗਈਆਂ
Reference: Jiundiaan Mardiaan Aasaan; Page 22