ਅਲੱਲਾ ਨਾਲ਼ ਯਾਰੀ

ਪਈ ਮੌਤ ਵਜੀਨਦੀ ਟਲ਼ ਸਾਈਆਂ
ਜ਼ਰਾ ਸੋਚ ਸਮਝ ਕੇ ਚੱਲ ਸਾਈਆਂ

ਅਸ਼ਕੇ ਵਿਚ ਪਰਦਾਦਾਰੀ ਏ
ਨਾ ਕਾਗ ਸੁਨੇਹੇ ਘੁਲ ਸਾਈਆਂ

ਉਹਨੇ ਵੀ ਆਖਿਰ ਛੱਡ ਜਾਣਾ
ਜਧੇ ਬਾਂਝ ਨਾ ਗੁਜ਼ਰੇ ਪਲ਼ ਸਾਈਆਂ

ਰੁੱਖ ਸਾਂਭ ਕੇ ਇੰਜ ਜਵਾਨੀ ਨੂੰ
ਜਿਵੇਂ ਵਿਚ ਤਲਾਬਾਂ ਜਲ਼ ਸਾਈਆਂ

ਜਦ ਇਸ ਦੀ ਰਹਿਮਤ ਹੁੰਦੀ ਏ
ਫ਼ਿਰ ਛੀੜੀਂ ਵੀ ਜਲਥਲ ਸਾਈਆਂ

ਭੱਜ ਭੱਜ ਕੇ ਸ਼ੈਵਾਂ ਫੜਨਾ ਐਂ
ਕੀ ਹੋਇਆ ਤੈਨੂੰ ਝੱਲ ਸਾਈਆਂ

ਅਲੱਲਾ ਨਾਲ਼ ਯਾਰੀ ਔਖੀ ਏ
ਓਥੇ ਲੋਹਾ ਜਾਂਦੀ ਏ ਖੱਲ ਸਾਈਆਂ