झनां दिया पानेआ

ਵੇ ਝਨਾਂ ਦਯਾ ਪਾਣੀਆ
ਵਗਦੇ ਸਮੇ ਦਯਾ ਹਾਣੀਆ

ਤੇਰੇ ਕੁੰਡ ੜੇ ਬਹਿ ਕੇ ਮਿਲਾਵੇ
ਇਕ ਪੁਰ ਹਯਾਤੀ ਹੰਢਾ-ਏ-ਲਿਆ
ਜਦ ਵਾਜ ਪਈ ਸੀ ਇਸ਼ਕੇ ਦੀ
ਅਸਾਂ ਪੈਰ ਤੇਰੇ ਚ ਪਾ ਲਿਆ

ਤੋ ਵਗਦਾ ਰਿਹਾ ਤੋ ਵਗਦਾ ਰਿਹਾ
ਨਾਲ਼ ਸਮੇ ਦੇ ਭੱਜਦਾ ਰਿਹਾ
ਕਦੇ ਨਾ ਰੋਕਿਆ, ਕਦੇ ਨਾ ਪੁੱਛਿਆ
ਨਾ ਈ ਵੇਖਿਆ ਕਿਸੇ ਵੱਲ
ਪੱਤਣਾਂ ਤੇ ਬੈਠੇ ਨੂੰ
ਖਾ ਗਈ ਸੀ ਕਿਹੜੀ ਗੱਲ

ਤੇਰੇ ਅੰਮ੍ਰਿਤ ਵਰਗੇ ਪਾਣੀ ਦੀ
ਬੁੱਕ ਭਰੀ ਤੇ ਪੀ ਲਈ
ਤੇਰੀ ਬੇਪਰਵਾਹੀ ਹੱਥੋਂ
ਇਸੀ ਜੀਭ ਨਿਮਾਣੀ ਸੀ ਲਈ
ਵੇ ਝਨਾਂ ਦਯਾ ਪਾਣੀਆ
ਵਗਦੇ ਸਮੇ ਦਯਾ ਹਾਣੀਆ