ਵੱਖ ਹੋਣ ਤੋਂ ਬਾਅਦ

ਲਹੂ ਨਾਲ਼ ਖਿੱਚੀ ਲੇਕ ਨੂੰ
ਕਿਵੇਂ ਮਿਟਾਓਗੇ
ਜਿਥੇ ਜਿਸਮਾਂ ਨਾਲ਼
ਰੂਹਾਂ ਵੀ ਚਿੱਥੀਆਂ ਗਈਆਂ ਸਨ
ਫ਼ਿਰ ਉਸੇ ਖ਼ੂਨੀ ਲੇਕ ਦੁਆਲੇ
ਧਰਮਾਂ ਤੇ ਰਸਮਾਂ ਦਿਆਂ
ਹੱਦਾਂ ਵੀ ਮਿੱਥੀਆਂ ਗਈਆਂ ਸਨ

ਇੱਡੇ ਕਹਿਰ ਗ਼ਜ਼ਬ ਦੇ ਮਗਰੋਂ
ਬੱਸ ਹਨ ਦੋਵੇਂ ਪਾਸਿਓ

ਇੱਕ ਦੂਜੇ ਨੂੰ ਵੇਖੀ ਜਾਓ
ਜਿਹੜੀ ਅੱਗ ਸੀ ਰਲ਼ ਕੇ ਬਾਲੀ
ਇਸੇ ਅੱਗ ਨੂੰ ਸੇਕੀ ਜਾਓ