ਵਿਹਣ ਸਮੇ ਦਾ

ਕਿੱਥੇ ਨੇਂ ਉਹ ਬੇਰੀ ਦੇ ਰੁਖ
ਜਿਸਦੀ ਠਨਡੜੀ ਛਾਂਵਾਂ ਹੇਠਾਂ
ਭੁੱਲ ਜਾਂਦੀ ਸੀ ਮਾਂ
ਸ਼ਾਮਾਂ ਤੀਕਰ ਲੈਂਦੇ ਨਹੀਂ ਸਾਂ
ਘਰ ਜਾਵਣ ਦਾ ਨਾਂ

ਕਿੱਥੇ ਨੇਂ ਉਹ ਮਿਠੜੇ ਖੂਹ ਤੇ
ਜੋਤੇ ਲੱਗੀ ਜੋੜੀ
ਕਿੱਥੇ ਨੇਂ ਉਹ ਉੱਚੇ ਸ਼ਿਮਲੇ
ਖੂਹ ਤੇ ਬੱਝੀ ਘੋੜੀ

ਕਿੱਥੇ ਨੇਂ ਉਹ ਸੱਜਣ ਬੈਲੀ
ਤੇ ਮੁਟਿਆਰਾਂ ਸਿਆਂ
ਹੁਣੇ ਹੁਣੇ ਸਨ ਗੀਟੇ ਛੱਡੇ
ਹੁਣੇ ਉਹ ਕਿਧਰ ਗਈਆਂ

ਨਾ ਉਹ ਚੋਭੇ, ਨਾ ਉਹ ਬੇਲਨ
ਨਾ ਗਿਣੇ ਦੀ ਰੌਹ
ਨਾ ਉਹ ਵੇਲ਼ਾ , ਨਾ ਉਹ ਮੇਲਾ
ਨਾ ਈ ਮੈਂ, ਨਾ ਈ ਉਹ

ਹਵਾਲਾ: ਵੱਖ ਹੋਣ ਤੋਂ ਪਹਿਲਾਂ; ਟੋਪੀਕਲ ਪਬਲਿਸ਼ਰਜ਼ ਲਾਹੌਰ; ਸਫ਼ਾ 79 ( ਹਵਾਲਾ ਵੇਖੋ )