See this page in :
ਕਿੱਕਰਾਂ ਅਤੇ ਟੰਗੀ ਰਹਿ ਗਈ
ਜਿੰਦੜੀ ਲੀਰੋ ਲੀਰ
ਵੇਲ਼ਾ ਅੰਤ ਅਖ਼ੀਰ
ਨਾ ਉਹ ਛਣਾ, ਨਾ ਉਹ ਚੋਰੀ
ਨਾ ਰਾਂਝਾ ਨਾ ਹੀਰ
ਵੇਲ਼ਾ ਅੰਤ ਅਖ਼ੀਰ
ਵੰਝਲੀ ਵਾਲੇ ਹੱਥਾਂ ਫੜ ਲਈ
ਲੋਹੇ ਦੀ ਸ਼ਮਸ਼ੇਰ
ਵੇਲ਼ਾ ਅੰਤ ਅਖ਼ੀਰ
ਪਾਣੀ ਦੀ ਥਾਂ ਰੱਤ ਸਦਾਵੇ
ਇਸ ਧਰਤੀ ਦਾ ਪੈਰ
ਵੇਲ਼ਾ ਅੰਤ ਅਖ਼ੀਰ
ਧਰਤੀ ਨੇ ਹੁਣ ਜਮਨਾ ਛੱਡੇ
ਸੱਚੇ ,ਸਾਧ ਫ਼ਕੀਰ
ਵੇਲ਼ਾ ਅੰਤ ਅਖ਼ੀਰ
Reference: Wakh hon ton pehlan; Topical Publisher; Page 20