ਵੇਲ਼ਾ ਸਿਮਰਨ ਦਾ

ਮਨਪ੍ਰੀਤ ਹੰਢਾਏ
ਸੁੱਤੇ ਭਾਗ ਜਗਾਏ
ਡੱਬੇ ਲੇਖ ਤਰਾਏ
ਵੇਲ਼ਾ ਸਿਮਰਨ ਦਾ

ਜਿਵੇਂ ਤਾਰਿਆਂ ਦੀ ਲੌ
ਚੰਬੇ ਦੀ ਖ਼ੁਸ਼ਬੂ
ਜਾਣਦੈਂ ਅੰਦਰੀਂ ਖਲੋ
ਵੇਲ਼ਾ ਸਿਮਰਨ ਦਾ

ਨੀਲੇ ਪਾਣੀਆਂ ਦੀ ਲਹਿਰ
ਅੱਪੜੇ ਦਿਲ ਵਾਲੇ ਸ਼ਹਿਰ
ਵਸੇ ਸਦਾ ਨਾਲ਼ ਖ਼ੈਰ
ਵੇਲ਼ਾ ਸਿਮਰਨ ਦਾ

ਪਾਣੀ ਸੁਲਹੀ ਅੱਖ
ਕਦੀ ਕਰਦਾ ਨਾ ਵੱਖ
ਕਹਿੰਦਾ ਜਿੰਦੜੀ ਏ ਕੱਖ
ਵੇਲ਼ਾ ਸਿਮਰਨ ਦਾ

ਹਵਾਲਾ: ਵੇਲ਼ਾ ਸਿਮਰਨ ਦਾ, ਤ੍ਰਿੰਞਣ ਪਬਲਿਸ਼ਰਜ਼ ( ਹਵਾਲਾ ਵੇਖੋ )