ਚੁੱਪ ਦੀ ਸਾਂਝ

ਕੀਹਨੇ ਦੇਵੇ ਅੱਗ ਬਾਲੀ
ਘਰ ਤੋਂ ਬਾਹਰ ਕਿਹੜਾ ਏ
ਘੜੀ ਦੇ ਨਾਲ਼ ਕੰਧ ਰਹਿੰਦੀ
ਤੇ ਬਦਨ ਤੇ ਮੇਰੇ ਮਰ ਜਾਂਦੇ ਸਾਰੀ ਲੋਕੀ
ਕੱਠ ਕਰਕੇ ਮੇਰਾ ਉਹ ਕੂੜ ਤਾਪਣ
ਨੰਗੀ ਕਰਕੇ ਮੈਨੂੰ ਉਹ ਸਾਹ ਲੈਂਦਾ
ਤੇ ਮੇਰੀ ਟੁੱਟੀ ਵਿੰਗ ਇੰਤਜ਼ਾਰ ਕਰਦੀ ਰਹਿੰਦੀ

ਪਰ ਮੈਂ ਨਿੱਕੀ ਦੇ ਲੀੜੇ ਲਈ ਦੁਆ ਮੰਗੀ
ਜਦੋਂ ਦੁਆਵਾਂ ਅਸਮਾਨੋਂ ਡਿਗਦੀਆਂ
ਮੈਂ ਜੁੱਤੀ ਬਣਾ ਲੈਂਦੀ
ਤੇ ਸੋਹਣੀ ਹੋ ਜਾਂਦੀ
ਜਦੋਂ ਕੋਈ ਨੀਵੀਂ ਪਾ ਲੈਂਦਾ
ਮੈਂ ਅੱਖਾਂ ਮੇਟ ਲੈਂਦੀ

ਡੰਡੀਆਂ ਨੇ ਰੌਲ਼ਾ ਪਾਇਆ
ਤੇ ਮੇਰੇ ਗੁਨਾਹ ਵੀ ਲੁੱਟੇ ਗਏ
ਫ਼ਿਰ ਮੈਂ ਕਦੀ ਸੱਜਰੀ ਨਾ ਹੋਈ
ਲੋਕੀ ਤੌਬਾ ਨਾਲ਼ ਕਦੋਂ ਨੋਨਦੇ ਨੇਂ
ਨਹਿਰਾਂ ਦਾ ਰੌਲ਼ਾ ਪਾਉ

ਉਹ ਵੱਡੀ ਹੋ ਕੇ ਮੈਨੂੰ ਮਿਲੀ
ਤੇ ਮੇਰੀ ਨਿੱਕੀ ਗਵਾਚ ਗਈ
ਮੈਂ ਕਿੰਨੇ ਵਰ੍ਹੇ ਉਹਦੇ ਖਿਡੌਣੇ ਬਣਾਉਂਦੀ ਰਹੀ
ਪਰ ਉਹ ਜਵਾਨ ਹੋ ਗਈ

ਕੀ ਉਹਦਾ ਸਫ਼ਰ, ਕੀ ਮੇਰਾ ਸਫ਼ਰ
ਕੁੱਝ ਕਿੰਨੀਆਂ ਮੇਰੀਆਂ ਉਹਦੇ ਕੋਲ਼ ਹੋਣ ਗਈਆਂ
ਆਪੇ ਮੇਰਾ ਦੁਪੱਟਾ ਬੁਣ ਦੇਵੇਗੀ

ਪਰ ਜਿੰਨੇ ਤੇ ਸਾਨੂੰ ਖੇਤ ਕਹਿੰਦੇ ਨੇਂ
ਅਸੀਂ ਕਦੀ ਕਦੀ ਭੁੱਖ ਮਿਟਾਵਾਂ ਗਿਆਂ

See this page in  Roman  or  شاہ مُکھی

ਸਾਰਾ ਸ਼ਗਫ਼ਤਾ ਦੀ ਹੋਰ ਕਵਿਤਾ