ਹਿਜਰ ਹਨੇਰਾ ਮੁੱਕਿਆ

ਹਿਜਰ ਹਨੇਰਾ ਮੁੱਕਿਆ, ਵਸਲ ਸਵੇਰਾ ਹੋ
ਵੇਖ ਬਨੇਰੇ ਇਸ਼ਕ ਦੇ, ਚੜ੍ਹ ਕੇ ਆ ਗਈ ਲੌ

ਤੇਰੇ ਬਾਹਜੋਂ ਸੋਹਣਿਆ, ਦੁੱਖਾਂ ਦਿੱਤਾ ਮਾਰ
ਜ਼ਿੰਦਾ ਕੀਤਾ ਤੇਰੀਆਂ ਸਾਹਵਾਂ ਦੀ ਖ਼ੁਸ਼ਬੂ

ਜਿੱਤਾਂ ਸਾਰੇ ਜੱਗ ਨੂੰ, ਦੁਨੀਆ ਹਾਰੇ ਆਪ
ਜੇ ਕਰ ਜਾਵੇਂ ਸੋਹਣਿਆ, ਮੂਹਡ਼ੇ ਨਾਲ਼ ਖਲੋ

ਡੱਕਰੇ ਕਰੋ ਵਜੂਦ ਦੇ, ਲੂਂ ਲੂਂ ਸੁੱਟੋ ਪੱਟ
ਪਿਆਰ ਪ੍ਰੇਤਾਂ ਵਾਲੜੇ, ਹੋ ਨਈਂ ਸਕਦੇ ਦੋ

ਆ ਜਾ ਦਿਲ ਦਯਾ ਜਾਣਿਆ, ਦੁਨੀਆਦਾਰੀ ਛੱਡ
ਯਾਰ ਸਫ਼ੀ ਦੀ ਬਕਲੇ, ਤੈਨੂੰ ਲਵਾਂ ਲੁਕੋ