ਇਕ ਹਿਜਰ ਦੀ ਅੱਗ ਇਹ ਸੀਨੇ ਵਿਚ

ਇਕ ਹਿਜਰ ਦੀ ਅੱਗ ਇਹ ਸੀਨੇ ਵਿਚ
ਇਕ ਭਾਨਭੜ ਇਹ ਮਜਬੂਰੀ ਦਾ

ਇਕ ਲਾਂਬੂ ਲੱਗਾ ਗ਼ੁਰਬਤ ਦਾ
ਇਕ ਸ਼ਾਲਾ ਤੇਥੋਂ ਦੂਰੀ ਦਾ

ਇਕ ਆਸ ਦਾ ਦੀਵਾ ਬਾਲਿਆ ਇਹ
ਮੈਂ ਦਿਲ ਦੇ ਰੁੱਖ ਬਨੇਰੇ ਤੇ
ਇਕ ਵੱਲ ਚੜ੍ਹਾਈ ਸੱਧਰਾਂ ਦੀ
ਮੈਂ ਆਪਣੇ ਚਾਰ ਚੁਫ਼ੇਰੇ ਤੇ

ਆ ਰਲ ਮਿਲ ਬੈਠੀਏ ਸੱਜਣਾਂ ਓਏ
ਪਾਈਏ ਲਾਹਨਤ ਅੱਜ ਹਨੇਰੇ ਤੇ