ਤਾਜ਼ਾ ਸੁਰਖ਼ ਗੁਲਾਬ ਦੀ ਗੱਲ ਏ

ਤਾਜ਼ਾ ਸੁਰਖ਼ ਗੁਲਾਬ ਦੀ ਗੱਲ ਏ
ਨਈਂ ਜੀ ਆਪ ਜਨਾਬ ਦੀ ਗੱਲ ਏ

ਤੂੰ ਲਹਿਰਾਂਦੇ ਫਲ ਦੇ ਵਰਗੀ
ਤੇਰੇ ਸ਼ੋਖ਼ ਸ਼ਬਾਬ ਦੀ ਗੱਲ ਏ

ਵਸਲਾਂ ਵਾਲਾ ਸੋਹਣਾ ਵੇਲ਼ਾ
ਹੁਸਨ, ਸ਼ਬਾਬ, ਸ਼ਰਾਬ ਦੀ ਗੱਲ ਏ

ਜਿਸਦਾ ਇੱਕ ਇੱਕ ਹਰਫ਼ ਤੋਂ ਭਲੀ
ਇਸ਼ਕ ਦੀ ਇਸ ਕਿਤਾਬ ਦੀ ਗੱਲ ਏ

ਤੈਨੂੰ ਜੱਗ ਤੋਂ ਖੋਹ ਨੱਸਿਆ ਮੈਂ
ਰਾਤੀ ਵੇਖੇ ਖ਼ਾਬ ਦੀ ਗੱਲ ਏ

ਕੰਮ ਸਫ਼ੀ ਦਾ ਹੁਸਨ ਪ੍ਰਸਤੀ
ਚੰਦਰੇ ਦਿਲ ਖ਼ਰਾਬ ਦੀ ਗੱਲ ਏ