ਵੇਲੇ ਦੀ ਪਲਟੀ ਨਾਲ਼
ਸਾਰੇ ਰਜਿ ਗਏ ਨੇਂ
ਨਈਂ ਰਹੀ ਵਿਹਲ ਕਿਸੇ ਕੋਲ਼
ਹਰ ਕੋਈ ਆਪਣੇ ਕੰਮ ਵਿਚ
ਨੱਕ ਦੀ ਸੇਧ ਟਰੀ ਜਾਂਦਾ ਏ
ਅੱਗੇ ਪਿੱਛੇ ਚਾਰ ਚੁਫ਼ੇਰੇ
ਕੀ ਹੋ ਰਿਹਾ ਏ
ਕੋਈ ਨਈਂ ਸੋਚਦਾ
ਕੋਈ ਨਾਦ ਨਈਂ ਕਰਦਾ
ਕਦੀ ਤੇ ਲੋਕੀ
ਇਕੱਠੇ ਬਹਿੰਦੇ ਸਨ
ਇਕ ਦੂਜੇ ਦੀ ਪੇੜ ਵੰਡ ਅੰਦੇ ਸਨ
***

ਹਵਾਲਾ: ਸ਼ਬੀਨਾ ਸਹਿਰ, ਸ਼ਫ਼ਕਤ ਅਹਿਮਦ ਇਵਾਨ; ਸਫ਼ਾ 68 ( ਹਵਾਲਾ ਵੇਖੋ )