ਕਦੀ ਸਮਝ ਨਦਾਨਾ

ਕਦੀ ਸਮਝ ਨਦਾਨਾ, ਘਰ ਕਿੱਥੇ ਈ, ਕਦੀ ਸਮਝ ਨਦਾਨਾਂ
ਆਪ ਕਮੀਨਾ, ਤੇਰੀ ਅਕਲ ਕਮੀਨੀ, ਕੌਣ ਕਹੇ ਤੂੰ ਦਾਨਾ
ਇਨ੍ਹੀਂ ਰਾਹੀਂ ਡਠੜੇ ਜਾਂਦੇ, ਮੀਰ, ਮਲਕ, ਸੁਲਤਾਨਾ
ਆਪੇ ਮਾਰੇ ਤੇ ਆਪੇ ਜਿਵਾਲੇ, ਇਜ਼ਰਾਈਲ ਬਹਾਨਾ
ਕਹੇ ਹੁਸੈਨ ਫ਼ਕੀਰ ਸਾਈਂ ਦਾ, ਬਿਨ ਮਸਲਿਹੱਤ ਉਠ ਜਾਣਾ

ਹਵਾਲਾ: ਕਾਫ਼ੀਆਂ ਸ਼ਾਹ ਹੁਸੈਨ, ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 66 ( ਹਵਾਲਾ ਵੇਖੋ )