ਕੋਈ ਦਮ ਮਾਣ ਲੈ ਰੰਗ ਰਲੀਆਂ

ਕੋਈ ਦਮ ਮਾਣ ਲੈ ਰੰਗ ਰਲੀਆਂ

ਧੰਨ ਜੋਬਨ ਦਾ ਮਾਣ ਨਾ ਕਰੀਏ, ਬਹੁਤ ਸਿਆਣੀਆਂ ਛੱਲਾਂ
ਜਿਹਨਾਂ ਨਾਲ਼ ਬਾਲ ਪੁੰਨ ਖੇਡਿਆ, ਸੈ ਸਈਆਂ ਉੱਠ ਚੱਲੀਆਂ
ਬਾਬੁਲ ਆਂਗਨ ਛੱਡ ਛੱਡ ਗਈਆਂ, ਸਾਹਵਰੜੇ ਘਰ ਚੱਲੀਆਂ
ਇਹ ਗਲੀਆਂ ਤੈਨੂੰ ਸੁਪਨਾ ਥੀਸਨ, ਬਾਬੁਲ ਵਾਲੀਆਂ ਗਲੀਆਂ
ਕਹੇ ਹੁਸੈਨ ਫ਼ਕੀਰ ਸਾਈਂ ਦਾ ਕਰ ਲੈ ਗੱਲਾਂ ਭਲੀਆਂ

ਹਵਾਲਾ: ਕਾਫ਼ੀਆਂ ਸ਼ਾਹ ਹੁਸੈਨ, ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 79 ( ਹਵਾਲਾ ਵੇਖੋ )