ਕੁੜੀਏ ਜਾਂਦੀਏ ਨੀ

ਕੁੜੀਏ ਜਾਂਦੀਏ ਨੀ, ਤੇਰਾ ਜੋਬਨ ਕੂੜਾ
ਫੇਰ ਨਾ ਹੋਸੀ, ਆ ਰੰਗਲਾ ਚੂੜਾ
ਵੱਤ ਨਾ ਹੋਸੀ ਆ ਅਹਿਲ ਜਵਾਨੀ
ਹੱਸ ਲੈ ਖੇਡ ਲੈ ਨਾਲ਼ ਦਿਲ ਜਾਨੀ

ਮੂੰਹ ਤੇ ਪੋਸੀ ਆ ਖ਼ਾਕ ਦਾ ਧੂੜਾ
ਕਹੇ ਹੁਸੈਨ ਫ਼ਕੀਰ ਨਿਮਾਣਾ
ਥੀਸੀ ਰੱਬ ਡਾਢੇ ਦਾ ਭਾਣਾ
ਚੱਲਣਾ ਈ ਤਾਂ ਬੱਨ ਲੈ ਮੂੜ੍ਹਾ

Reference: ਕਾਫ਼ੀਆਂ ਸ਼ਾਹ ਹੁਸੈਨ, ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 78