ਨੀ ਮਾਏਂ ਮੈਨੂੰ ਖੇੜਿਆਂ ਦੀ ਗੱਲ ਨਾ ਆਖ

ਨੀ ਮਾਏਂ ਮੈਨੂੰ ਖੇੜਿਆਂ ਦੀ ਗੱਲ ਨਾ ਆਖ

ਰਾਂਝਣ ਮੇਰਾ ਮੈਂ ਰਾਂਝੇ ਦੀ, ਖੇੜਿਆਂ ਨੂੰ ਕੂੜੀ ਝਾਕ
ਲੋਕ ਜਾਨੈਂ ਹੀਰ ਕਮਲੀ ਹੋਈ, ਹੀਰੇ ਦਾ ਵਰ ਚਾਕ

ਕਹੇ ਹੁਸੈਨ ਫ਼ਕੀਰ ਸਾਈਂ ਦਾ, ਜਾਣ ਦਾ ਮੌਲਾ ਪਾਕ

ਹਵਾਲਾ: ਕਾਫ਼ੀਆਂ ਸ਼ਾਹ ਹੁਸੈਨ, ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ129 ( ਹਵਾਲਾ ਵੇਖੋ )