ਨੀ ਸੱਈਓ ਨੀ! ਮੈਂ ਕੱਤਦੀ ਕੱਤਦੀ ਹੁੱਟੀ

ਨੀ ਸੱਈਓ ਨੀ! ਮੈਂ ਕੱਤਦੀ ਕੱਤਦੀ ਹੁੱਟੀ

ਅਤਨ ਦੇ ਵਿਚ ਗੂਹੜੇ ਰਲਦੇ, ਹੱਥ ਵਿਚ ਰਹਿ ਗਈ ਜੁਟੀ
ਸਾਰੇ ਵਰ੍ਹੇ ਵਿਚ ਛੱਲੀ ਇਕ ਕੱਤੀ, ਕਾਗ ਮਰੇਂਦਾ ਝੁੱਟੀ
ਸੇਜੇ ਆਵਾਂ, ਕੁੰਤ ਨਾ ਭਾਵਾਂ, ਕਾਈ ਵਗ ਗਈ ਕਲਮ ਉੱਪਠੀ

ਭਲਾ ਭਇਆ, ਮੇਰਾ ਚਰਖ਼ਾ ਭੰਨਾ, ਮੇਰੀ ਜਿੰਦ ਅਜ਼ਾਬੋਂ ਛੁੱਟੀ
ਕਹੇ ਹੁਸੈਨ ਫ਼ਕੀਰ ਸਾਈਂ ਦਾ, ਸਭ ਦੁਨੀਆ ਜਾਂਦੀ ਡਿੱਠੀ

ਹਵਾਲਾ: ਕਾਫ਼ੀਆਂ ਸ਼ਾਹ ਹੁਸੈਨ, ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 180 ( ਹਵਾਲਾ ਵੇਖੋ )