ਰੱਬਾ ਮੇਰੇ ਹਾਲ ਦਾ ਮਹਿਰਮ ਤੂੰ

ਰੱਬਾ ਮੇਰੇ ਹਾਲ ਦਾ ਮਹਿਰਮ ਤੂੰ

ਅੰਦਰ ਤੂੰ ਹੈਂ, ਬਾਹਰ ਤੂੰ ਹੈਂ, ਰੂਮ ਰੂਮ ਵਿਚ ਤੂੰ
ਤੂੰ ਹੈਂ ਤਾਣਾ, ਤੂੰ ਹੈਂ ਬਾਣਾ, ਸਭ ਕੁੱਝ ਮੇਰਾ ਤੂੰ
ਕਹੇ ਹੁਸੈਨ ਫ਼ਕੀਰ ਨਿਮਾਣਾਂ, ਮੈਂ ਨਾਹੀਂ ਸਭ ਤੂੰ

ਹਵਾਲਾ: ਕਾਫ਼ੀਆਂ ਸ਼ਾਹ ਹੁਸੈਨ, ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 51 ( ਹਵਾਲਾ ਵੇਖੋ )