ਸਾਈਂ ਜਿਨਹਾਂਦੜੇ ਵੱਲ

ਸਾਈਂ ਜਿਨਹਾਂਦੜੇ ਵੱਲ, ਤਿਹਨਾਂ ਨੂੰ ਗ਼ਮ ਕਿੰਦਾ ਵੇ ਲੋਕਾ

ਸਿਵਾਏ ਭਲੀਆਂ ਜੋ ਰੱਬ ਵੱਲ ਆਈਆਂ, ਜਿਹਨਾਂ ਨੂੰ ਇਸ਼ਕ ਚਰੋਕਾ ਵੇ ਲੋਕਾ
ਇਸ਼ਕ ਦੀ ਸਿਰ ਖਾਰੀ ਚਾਈਆਂ, ਦਰ ਦਰ ਦੇਣੀ ਆਂ ਹੌਕਾ ਵੇ ਲੋਕਾ
ਕਹੇ ਹੁਸੈਨ ਫ਼ਕੀਰ ਸਾਈਂ ਦਾ, ਲੱਧਾ ਹੀ ਪ੍ਰੇਮ ਝਰੋਕਾ ਵੇ ਲੋਕਾ
ਸਾਈਂ ਜਿਨਹਾਂਦੜੇ ਵੱਲ, ਤਿਹਨਾਂ ਨੂੰ ਗ਼ਮ ਕਿੰਦਾ ਵੇ ਲੋਕਾ

ਹੋ ਮੈਂ ਵਾਰੀ, ਗ਼ਮ ਕਿੰਦਾ ਵੇ ਲੋਕਾ

ਹਵਾਲਾ: ਕਾਫ਼ੀਆਂ ਸ਼ਾਹ ਹੁਸੈਨ, ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 59 ( ਹਵਾਲਾ ਵੇਖੋ )