ਸਾਲੂ ਸਹਿਜ ਹੰਢਾ ਲੈ ਣੀ

ਸਾਲੂ ਸਹਿਜ ਹੰਢਾ ਲੈ ਣੀ ! ਸਾਲੂ ਸਹਿਜ ਹੰਢਾ ਲੈ ਨੀ!

ਸਾਲੂ ਮੇਰਾ ਕੀਮਤੀ, ਕੋਈ ਵੇਖਣ ਆਈਆਂ ਤਰੀਮਤੀਂ, ਗਈਆਂ ਸਭ ਸਲਾਹੇ
ਸਾਲੂ ਪਾਇਆ ਟੰਗਣੇ, ਗਵਾਂਢਣ ਆਈ ਮੰਗਣੇ, ਦਿੱਤਾ ਕਹੀਂ ਨਾ ਜਾਏ
ਸਾਲੂ ਧਰ ਕਸ਼ਮੀਰ ਦਾ, ਕੋਈ ਆਇਆ ਬਰਫ਼ਾਂ ਚੀਰਦਾ, ਜਾਣਾ ਕਰਕੇ ਰਾਹੇ
ਸਾਲੂ ਧੁਰ ਗੁਜਰਾਤ ਦਾ, ਕੋਈ ਮੈਂ ਭੂ ਪਹਿਲੀ ਰਾਤ ਦਾ, ਕਤੇ ਢੰਗ ਬਹਾਏ
ਸਾਲੂ ਧਰ ਮੁਲਤਾਨ ਦਾ, ਕੋਈ ਰੱਬ ਦਿਲਾਂ ਦੀਆਂ ਜਾਣਦਾ, ਸਤੀ ਸ਼ੋਹ ਗੱਲ ਲਾਏ
ਸਾਲੂ ਮੇਰਾ ਆਲ ਦਾ, ਕੋਈ ਮਹਿਰਮ ਨਾਹੀਂ ਹਾਲ ਦਾ, ਕਿਸ ਪਏ ਆਖਾਂ ਜਾਏ
ਸਾਲੂ ਭੋਚੰਨ ਜੋੜਿਆ, ਕੋਈ ਥੀਸੀ ਰੱਬ ਦਾ ਲੋੜਿਆ, ਹੋਰ ਨਾ ਕੀਤਾ ਜਾਏ
ਸਭੇ ਸਾਲੂ ਵਾਲੀਆਂ, ਕੋਈ ਇੱਕ ਬਿਰਛ ਦੀਆਂ ਡਾਲੀਆਂ, ਤੇਰੇ ਤੁਲ਼ ਨਾ ਕਾਏ
ਸਾਲੂ ਦਾ ਰੰਗ ਜਾਵਣਾ, ਕੋਈ ਫੇਰ ਨਾ ਏਸ ਜੱਗ ਆਵਣਾ, ਚਲੇ ਘੁੰਮ ਘੁੰਮਾਏ
ਸਾਲੂ ਮੇਰਾ ਉਨੀਦਾ, ਕੋਈ ਸ਼ਾਮ ਬਿੰਦਰਾ ਬਿਨ ਸੁਣੀਦਾ, ਜਾਣਾ ਬਖੜੇ ਰਾਹੇ
ਕਹੇ ਹੁਸੈਨ ਗਦਾਈਆ, ਕੋਈ ਰਾਤ ਜੰਗਲ਼ ਵਿਚ ਆਈ, ਆ ਰੱਬ ਡਾਢਾ ਬੇ ਪ੍ਰਵਾਹੇ

ਹਵਾਲਾ: ਕਾਫ਼ੀਆਂ ਸ਼ਾਹ ਹੁਸੈਨ, ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 80 ( ਹਵਾਲਾ ਵੇਖੋ )