ਸੱਜਣ ਦੇ ਹੱਥ ਬਾਂਹ ਅਸਾਡੀ

ਸੱਜਣ ਦੇ ਹੱਥ ਬਾਂਹ ਅਸਾਡੀ ਕਿਉਂਕਰ ਆਖਾਂ ਛੱਡ ਵੇ ਅੜਿਆ
ਰਾਤ ਅੰਧੇਰੀ, ਬੱਦਲ਼ ਕੰਨੀਆਂ, ਬਾਝ ਵਕੀਲਾਂ ਮੁਸ਼ਕਲ ਬਣੀਆਂ

ਡਾਹਢੇ ਕੀਤਾ ਸਡ਼ ਵੇ ਅੜਿਆ
ਇਸ਼ਕ ਮੁਹੱਬਤ ਸੋ ਈ ਜਾਨਣ,ਪਈ ਜਿਹਨਾਂ ਦੇ ਹੱਡ ਵੇ ਅੜਿਆ
ਕਲਰ ਖੱਟਣ ਖੋਹੜੀ ਚੀਨਾ ਰੇਤ ਨਾ ਗੱਡ ਵੇ ਅੜਿਆ
ਨਿੱਤ ਭਰਨਾਂ ਚੁਠੀਆਂ, ਇਕ ਦਿਨ ਜਾਸੇਂ ਛੱਡ ਵੇ ਅੜਿਆ
ਕਹੇ ਹੁਸੈਨ ਫ਼ਕੀਰ ਨਿਮਾਣਾ ਨੈਣ ਨੈਣਾਂ ਨਾਲ਼ ਗੱਡ ਵੇ ਅੜਿਆ

ਹਵਾਲਾ: ਕਾਫ਼ੀਆਂ ਸ਼ਾਹ ਹੁਸੈਨ, ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 64 ( ਹਵਾਲਾ ਵੇਖੋ )