ਜੰਗਨਾਮਾ

ਇੱਕ ਦੂਤ ਨੇ ਦੇਖ ਕੇ ਫ਼ਿਕਰ ਕੀਤਾ,

ਇੱਕ ਦੂਤ ਨੇ ਦੇਖ ਕੇ ਫ਼ਿਕਰ ਕੀਤਾ,
ਪਲਕ ਵਿਚ ਦਰਵਾਜ਼ੇ ਦੇ ਆਇਆ ਈ

ਜਿਹੜਾ ਧੁਰ ਦਰਗਾਹ ਦਾ ਹੁਕਮ ਆਂਦਾ,
ਦੇਖੋ ਉਸ ਨੂੰ ਖ਼ੂਬ ਬੁਝਾਇਆ ਈ

ਅੰਦਰ ਤਰਫ਼ ਹਵੇਲੀ ਦੇ ਤੁਰੇ ਜਾਂਦੇ,
ਛੱਜਾ ਢਾਹ ਦੋਹਾਂ ਅਤੇ ਪਾਇਆ ਈ

ਸ਼ਾਹ ਮੁਹੰਮਦਾ, ਊਧਮ ਸਿੰਘ ਥਾਉਂ ਮੋਇਆ,
ਕੌਰ ਸਾਹਿਬ ਭੀ ਸਹਿਕਦਾ ਆਇਆ ਈ