ਜੰਗਨਾਮਾ

ਰੱਬ ਚਾਹੇ ਤਾਂ ਕਰੇਗਾ ਮਿਹਰਬਾਨੀ

ਰੱਬ ਚਾਹੇ ਤਾਂ ਕਰੇਗਾ ਮਿਹਰਬਾਨੀ,
ਹੋਇਆ ਸਿੰਘਾਂ ਦਾ ਕੰਮ ਅਰਾਸਤਾ ਈ

ਵੱਡੀ ਸਾਂਝ ਹੈ ਹਿੰਦੂਵਾਂ ਮੁਸਲਮਾਨਾਂ,
ਉਨ੍ਹਾਂ ਨਾਲ਼ ਨਾ ਕਿਸੇ ਦਾ ਵਾਸਤਾ ਈ

ਉਹਦੇ ਨਾਲ਼ ਨਾ ਬੈਠ ਕੇ ਗੱਲ ਕਰਨੀ,
ਖ਼ੋਦੀ ਆਪਣੀ ਵਿਚ ਮੁਹਾਸਤਾ ਈ

ਸ਼ਾਹ ਮੁਹੰਮਦਾ, ਦੌਲਤਾਂ ਜਮ੍ਹਾਂ ਕਰਦਾ,
ਸ਼ਾਹੂਕਾਰਾਂ ਦਾ ਪੁੱਤ ਗੁਮਾਸ਼ਤਾ ਈ