ਜੰਗਨਾਮਾ

ਅੱਠ ਪਹਿਰ ਲੁਕਾਏ ਕੇ ਰੱਖਿਓ ਨੇ

ਅੱਠ ਪਹਿਰ ਲੁਕਾਏ ਕੇ ਰੱਖਿਓ ਨੇ,
ਦੂਜੇ ਦਿਨ ਰਾਣੀ ਚੰਦ ਕੌਰ ਆਈ

ਖੜਕ ਸਿੰਘ ਦਾ ਮੂਲ ਦਰੀਗ਼ ਨਾਹੀਂ,
ਕੌਰ ਸਾਹਿਬ ਤਾਈਂ ਓਥੇ ਰੌਣ ਆਈ

ਹੁਣ ਮੋਇਆ ਤਾਂ ਕਰੋ ਸਸਕਾਰ ਇਸ ਦਾ,
ਭਲਾ ਤੁਸਾਂ ਕਿਉਂ ਇਤਨੀ ਦੇਰ ਲਾਈ

ਸ਼ਾਹ ਮੁਹੰਮਦਾ, ਰੋਂਦੀ ਏ ਚੰਦ ਕੌਰਾਂ,
ਜਿਸਦਾ ਮੋਇਆ ਪੁੱਤਰ ਸੋਹਣਾ ਸ਼ੇਰ ਸਾਈਂ