ਜੰਗਨਾਮਾ

ਬਾਈ ਦਿਨਾਂ ਦੀ ਰਾਜੇ ਨੇ ਲਈ ਰੁਖ਼ਸਤ

ਬਾਈ ਦਿਨਾਂ ਦੀ ਰਾਜੇ ਨੇ ਲਈ ਰੁਖ਼ਸਤ,
ਤੁਰਤ ਜਮੋਂ ਨੂੰ ਹੋਏ ਨੀ ਕੂਚ ਡੇਰੇ

ਸ਼ੇਰ ਸਿੰਘ ਤਾਈਂ ਲਿਖ ਘੱਲੀ ਚਿੱਠੀ,
ਮੈਂ ਤਾਂ ਰਫ਼ੂ ਕਰ ਛੱਡੇ ਨੀ ਕੰਮ ਤੇਰੇ

ਧੌਂਸਾ ਮਾਰ ਕੇ ਪਹੁੰਚ ਲਾਹੌਰ ਜਲਦੀ,
ਅੱਗੋਂ ਆ ਮਿਲਸਣ ਤੈਨੂੰ ਸਭ ਡੇਰੇ

ਸ਼ਾਹ ਮੁਹੰਮਦਾ, ਮਿਲਣਗੇ ਫੇਰ ਅਫ਼ਸਰ,
ਜਿਸ ਵੇਲੜੇ ਸ਼ਹਿਰ ਦੇ ਗਿਓਂ ਨੇੜੇ