ਜੰਗਨਾਮਾ

ਸ਼ੇਰ ਸਿੰਘ ਨੇ ਰਾਜੇ ਦਾ ਖ਼ਤ ਪੜ੍ਹ ਕੇ

ਸ਼ੇਰ ਸਿੰਘ ਨੇ ਰਾਜੇ ਦਾ ਖ਼ਤ ਪੜ੍ਹ ਕੇ,
ਫ਼ੌਜਾਂ ਤੁਰਤ ਲਾਹੌਰ ਨੂੰ ਘੱਲੀਆਂ ਨੀ

ਘੋੜੇ ਹਿਣਕਦੇ ਤੇ ਮਾਰੂ ਵੱਜਦੇ ਨੀ,
ਧੂੜ ਉੱਡ ਕੇ ਘਟਾ ਹੋ ਚੱਲੀਆਂ ਨੀ

ਆਵੇ ਬੁੱਧੂ ਦੇ ਲਾਏ ਨੀ ਪਾਸ ਡੇਰੇ,
ਫ਼ੌਜਾਂ ਲੱਥੀਆਂ ਆਨ ਇਕੱਲਿਆਂ ਨੀ

ਸ਼ਾਹ ਮੁਹੰਮਦਾ, ਆਨ ਜਾਂ ਮਿਲੇ ਅਫ਼ਸਰ,
ਗੱਲਾਂ ਵਿਚ ਲਾਹੌਰ ਦੇ ਚੱਲੀਆਂ ਨੀ