ਜੰਗਨਾਮਾ

ਸ਼ੇਰ ਸਿੰਘ ਗੱਦੀ ਤੇ ਬੈਠ ਕੇ ਜੀ

ਸ਼ੇਰ ਸਿੰਘ ਗੱਦੀ ਤੇ ਬੈਠ ਕੇ ਜੀ,
ਰਾਣੀ ਕੈਦ ਕਰ ਕੇ ਕਿਲੇ ਵਿਚ ਪਾਈ

ਘਰ ਬੈਠਿਆਂ ਰੱਬ ਨੇ ਰਾਜ ਦਿੱਤਾ,
ਦੇਖੋ ਮੱਲ ਬੈਠਾ ਸਾਰੀ ਪਾਤਸ਼ਾਹੀ

ਬਰਸ ਹੋਇਆ ਜਾਂ ਉਸ ਨੂੰ ਕੈਦ ਅੰਦਰ,
ਰਾਣੀ ਦਿਲ ਦੇ ਵਿਚ ਜੋ ਜਚ ਆਹੀ

ਸ਼ਾਹ ਮੁਹੰਮਦਾ, ਮਾਰ ਕੇ ਚੰਦ ਕੌਰਾਂ,
ਸ਼ੇਰ ਸਿੰਘ ਨੇ ਗੱਲੋਂ ਬਲ਼ਾ ਲਾਹੀ