ਜੰਗਨਾਮਾ

ਸ਼ੇਰ ਸਿੰਘ ਪ੍ਰਤਾਪ ਸਿੰਘ ਮਾਰ ਕੇ ਜੀ

ਸ਼ੇਰ ਸਿੰਘ ਪ੍ਰਤਾਪ ਸਿੰਘ ਮਾਰ ਕੇ ਜੀ,
ਸੰਧਾਂਵਾਲੀਏ ਸ਼ਹਿਰ ਨੂੰ ਅੱਠ ਧਾਏ

ਰਾਜਾ ਮਿਲਿਆ ਤਾਂ ਕਿਹਾ ਅਜੀਤ ਸਿੰਘ ਨੇ
ਸ਼ੇਰ ਸਿੰਘ ਨੂੰ ਮਾਰ ਕੇ ਅਸੀਂ ਆਏ

ਗੱਲੀਂ ਲਾ ਕੇ ਕਿਲੇ ਦੇ ਵਿਚ ਆਂਦਾ,
ਕੈਸੇ ਅਕਲ ਦੇ ਉਨ੍ਹਾਂ ਨੇ ਪੇਚ ਪਾਏ

ਜਿਨ੍ਹਾਂ ਮਾਰੀ ਸੀ ਰਾਜਾ ਜੀ ਚੰਦ ਕੌਰਾਂ,
ਸ਼ਾਹ ਮੁਹੰਮਦਾ, ਉਨ੍ਹਾਂ ਦੇ ਸੀਸ ਲਾਹੇ