ਜੰਗਨਾਮਾ

ਪਿੱਛੋਂ ਆ ਕੇ ਸਭਨਾਂ ਨੂੰ ਫ਼ਿਕਰ ਹੋਇਆ

ਪਿੱਛੋਂ ਆ ਕੇ ਸਭਨਾਂ ਨੂੰ ਫ਼ਿਕਰ ਹੋਇਆ,
ਸੋਚੀਂ ਪਏ ਨੇ ਸਭ ਸਰਦਾਰ ਮੀਆਂ

ਅੱਗੇ ਰਾਜ ਆਇਆ ਹੱਥ ਬਰਛਿਆਂ ਦੇ,
ਪਈ ਖੜਕਦੀ ਨਿੱਤ ਤਲਵਾਰ ਮੀਆਂ

ਗੱਦੀ ਵਾਲਿਆਂ ਨੂੰ ਜਿਹੜੇ ਮਾਰ ਲੈਂਦੇ,
ਹੋਰ ਕਿਹੋ ਕਿਸ ਦੇ ਪਾਣੀਹਾਰ ਮੀਆਂ

ਸ਼ਾਹ ਮੁਹੰਮਦਾ, ਧੁਰੋਂ ਤਲਵਾਰ ਵਗਦੀ,
ਖ਼ਾਲੀ ਨਹੀਂ ਜਾਣਾ ਕੋਈ ਵਾਰ ਮੀਆਂ