ਜੰਗਨਾਮਾ

ਮਹਾਬਲੀ ਸਰਦਾਰ ਸੀ ਪੰਥ ਵਿਚੋਂ

ਮਹਾਬਲੀ ਸਰਦਾਰ ਸੀ ਪੰਥ ਵਿਚੋਂ,
ਡਿੱਠੀ ਬਣੀ ਕੁਚੱਲਣੀ ਚਾਲ ਮੀਆਂ

ਦਿਲ ਆਪਣੇ ਬੈਠ ਵਿਚਾਰ ਕਰਦਾ,
ਇਥੇ ਕਈਆਂ ਦੇ ਹੋਣਗੇ ਕਾਲ਼ ਮੀਆਂ

ਲਹਿਣਾ ਸਿੰਘ ਸਰਦਾਰ ਮਜੀਠੀਆ ਸੀ,
ਵੱਡਾ ਅਕਲ ਦਾ ਕੋਟ ਕਮਾਲ ਮੀਆਂ

ਸ਼ਾਹ ਮੁਹੰਮਦਾ, ਤੁਰ ਗਿਆ ਤੀਰਥਾਂ ਨੂੰ,
ਸਭੁ ਛੱਡ ਕੇ ਦੰਗ ਦਿਵਾਲ ਮੀਆਂ