ਜੰਗਨਾਮਾ

ਦਲੀਪ ਸਿੰਘ ਗੱਦੀ ਉਤੇ ਰਹੇ ਬੈਠਾ

ਦਲੀਪ ਸਿੰਘ ਗੱਦੀ ਉਤੇ ਰਹੇ ਬੈਠਾ,
ਹੀਰਾ ਸਿੰਘ ਜੋ ਰਾਜ ਕਮਾਉਂਦਾ ਈ

ਜਲਾ ਉਸ ਦਾ ਖ਼ਾਸ ਵਜ਼ੀਰ ਹੈ ਸੀ,
ਖ਼ਾਤਿਰ ਤਲ਼ੇ ਨਾ ਕਿਸੇ ਨੂੰ ਲਿਆਉਂਦਾ ਈ

ਅੰਦਰ ਬਾਹਰ ਸਰਕਾਰ ਨੂੰ ਪਿਆ ਘੂਰੇ,
ਕਹੇ ਕੁਝ ਤੇ ਕੁਝ ਕਮਾਉਂਦਾ ਈ

ਸ਼ਾਹ ਮੁਹੰਮਦਾ ਪੰਥ ਨੂੰ ਦੁੱਖ ਦਿੰਦਾ,
ਹੀਰਾ ਸਿੰਘ ਦਾ ਨਾਸ਼ ਕਰਾਉਂਦਾ ਈ