ਜੰਗਨਾਮਾ

ਜਿਸ ਵੇਲੜੇ ਰਾਜੇ ਨੇ ਖ਼ਤ ਪੜ੍ਹਿਆ

ਜਿਸ ਵੇਲੜੇ ਰਾਜੇ ਨੇ ਖ਼ਤ ਪੜ੍ਹਿਆ,
ਜਾਮੇ ਵਿਚ ਨਾ ਮੂਲ ਸਮਾਉਂਦਾ ਈ

ਵਗਾ ਤੱਗ ਲਾਹੌਰ ਨੂੰ ਅਸਾਂ ਜਾਣਾ,
ਡੇਰੇ ਕਾਠੀਆਂ ਚਾ ਪਵਾਉਂਦਾ ਈ

ਮੰਜੀ ਕਾਕੜੀ ਫ਼ੌਜ ਉਤਾਰ ਕੇ ਜੀ,
ਬਾਈ ਆਦਮੀ ਨਾਲ਼ ਲੈ ਆਉਂਦਾ ਈ

ਸ਼ਾਹ ਮੁਹੰਮਦਾ, ਆਨ ਲਾਹੌਰ ਪਹੁੰਚਾ,
ਮੀਆਂ ਮੇਰ ਡੇਰਾ ਆਨ ਲਾਉਂਦਾ ਈ