ਜੰਗਨਾਮਾ

ਹੋਇਆ ਹੁਕਮ ਜਾਂ ਬਹੁਤ ਮਹਾਵਤਾਂ ਨੂੰ

ਹੋਇਆ ਹੁਕਮ ਜਾਂ ਬਹੁਤ ਮਹਾਵਤਾਂ ਨੂੰ,
ਹੋਦੇ ਸੋਨੇ ਦੇ ਚਾਏ ਕਸਾਓਨਦੇ ਨੀ

ਤਰਫ਼ ਜਮੋਂ ਦੀ ਮਨਾ ਮੋੜ ਚਲੇ,
ਸਾਨੂੰ ਆ ਕੇ ਸਿੰਘ ਮਨਾਉਂਦੇ ਨੀ

ਘੇਰੇ ਅਜ਼ਲ ਦੇ ਅਕਲ ਨਾ ਮੂਲ ਆਈ,
ਬੁਰਾ ਆਪਣਾ ਆਪ ਕਰਾਉਂਦੇ ਨੀ

ਸ਼ਾਹ ਮੁਹੰਮਦਾ, ਸਿੰਘ ਲੈ ਮਿਲੇ ਤੋਪਾਂ,
ਅੱਗੋਂ ਗੋਲੀਆਂ ਨਾਲ਼ ਉਡਾਉਂਦੇ ਨੀ