ਜੰਗਨਾਮਾ

ਮੈਨੂੰ ਆਨ ਚੁਫੇਰਿਓਂ ਘੂਰਦੇ ਨੀ

ਮੈਨੂੰ ਆਨ ਚੁਫੇਰਿਓਂ ਘੂਰਦੇ ਨੀ,
ਲੈਂਦੇ ਮੁਫ਼ਤ ਇਨਾਮ ਰੁਪਏ ਬਾਰਾਂ

ਜੱਟੀ ਹੋਵਾਂ ਤਾਂ ਕਰਾਂ ਪੰਜਾਬ ਰੰਡੀ,
ਸਾਰੇ ਦੇਸ ਦੇ ਵਿਚ ਚਾ ਤੁਰਨ ਵਾਰਾਂ

ਛੱਡਾਂ ਨਹੀਂ ਲਾਹੌਰ ਵਿਚ ਵੜਨ ਜੋਗੇ,
ਸੁਣੇ ਵੱਡੀਆਂ ਅਫ਼ਸਰਾਂ ਜਮਾਦਾਰਾਂ

ਪਏ ਰਲਣ ਇਹ ਵਿਚ ਪ੍ਰਦੇਸ ਮਰਦੇ,
ਸ਼ਾਹ ਮੁਹੰਮਦਾ, ਮਾਰਨੀ ਏਸ ਮਾਰਾਂ