ਜੰਗਨਾਮਾ

ਅਰਜ਼ੀ ਲਿਖੀ ਫ਼ਰੰਗੀ ਨੂੰ ਕਿੰਜ ਗੋਸ਼ੇ

ਅਰਜ਼ੀ ਲਿਖੀ ਫ਼ਰੰਗੀ ਨੂੰ ਕਿੰਜ ਗੋਸ਼ੇ,
ਪਹਿਲੇ ਆਪਣਾ ਸੁਖ ਅਨੰਦ ਵਾਰੀ

ਤੇਰੀ ਵੱਲ ਮੈਂ ਫ਼ੌਜ ਨੂੰ ਘਲਨੀਆਂ,
ਖੱਟੇ ਕਰੀਂ ਤੋਂ ਇਨ੍ਹਾਂ ਦੇ ਦੰਦ ਵਾਰੀ

ਜਿਹੜਾ ਜ਼ੋਰ ਤੂੰ ਆਪਣਾ ਸਭ ਲਾਵੀਂ,
ਪਿੱਛੇ ਖ਼ਰਚ ਮੈਂ ਕਰਾਂਗੀ ਬੰਦ ਵਾਰੀ

ਸ਼ਾਹ ਮੁਹੰਮਦਾ, ਫੇਰ ਨਾ ਆਉਣ ਮੁੜ ਕੇ,
ਮੈਨੂੰ ਇਤਨੀ ਬਾਤ ਪਸੰਦ ਵਾਰੀ