ਜੰਗਨਾਮਾ

ਫਰਾਂਸੀਸ ਨੂੰ ਅੰਦਰੋਂ ਹੁਕਮ ਹੋਇਆ

ਫਰਾਂਸੀਸ ਨੂੰ ਅੰਦਰੋਂ ਹੁਕਮ ਹੋਇਆ,
ਤੁਸੀਂ ਜਾਓ ਖ਼ਾਂ ਤਰਫ਼ ਕਸ਼ਮੀਰ ਨੂੰ ਜੀ

ਉਨ੍ਹਾਂ ਰੱਬ ਦਾ ਵਾਸਤਾ ਪਾਇਆ ਈ,
ਮਾਈ ਫੜੀ ਨਾ ਕੁਝ ਤਕਸੀਰ ਨੂੰ ਜੀ

ਪਾਰੋ ਮੁਲਕ ਫ਼ਰੰਗੀਆਂ ਮੱਲ ਲਿਆ,
ਅਸੀਂ ਮਾਰਾਂਗੇ ਉਸ ਦੇ ਪੈਰ ਨੂੰ ਜੀ

ਸ਼ਾਹ ਮੁਹੰਮਦਾ, ਆਏ ਨੀ ਹੋਰ ਪਰਿਓਂ,
ਅਸਾਂ ਡੱਕਣਾ ਉਸ ਵਹੀਰ ਨੂੰ ਜੀ