ਜੰਗਨਾਮਾ

ਸਾਰੇ ਪੰਥ ਨੂੰ ਸੱਦ ਕੇ ਕਹਿਣ ਲੱਗੀ

ਸਾਰੇ ਪੰਥ ਨੂੰ ਸੱਦ ਕੇ ਕਹਿਣ ਲੱਗੀ,
ਮੈਥੋਂ ਗਏ ਖ਼ਜ਼ਾਨੇ ਨਿਖੁੱਟ ਵਾਰੀ

ਜਮਨਾ ਤੀਕਰਾਂ ਪਿਆ ਜੇ ਦੇਸ ਸੁਨਲਾ,
ਖਾਓ ਦੇਸ ਫ਼ਰੰਗੀ ਦਾ ਲੁੱਟ ਵਾਰੀ

ਮਾਰੋ ਸ਼ਹਿਰ ਫਿਰੋਜ਼ ਪਰ ਲੁਧਿਆਣਾ,
ਸੁੱਟੋ ਛਾਵਣੀ ਉਸ ਦੀ ਪਟਵਾਰੀ

ਸ਼ਾਹ ਮੁਹੰਮਦਾ, ਲਵੋ ਇਨਾਮ ਮੈਥੋਂ,
ਕੁੜੇ, ਕੈਂਠੇ ਮੈਂ ਦੇਵਾਂਗੀ ਸੁੱਟ ਵਾਰੀ