ਜੰਗਨਾਮਾ

ਸਿੰਘਾਂ ਆਖਿਆ, ਲੜਾਂਗੇ ਹੋ ਟੋਟੇ

ਸਿੰਘਾਂ ਆਖਿਆ, ਲੜਾਂਗੇ ਹੋ ਟੋਟੇ,
ਸਾਨੂੰ ਖ਼ਬਰ ਘੱਲੇਂ ਦਿਨੇ ਰਾਤ ਮਾਈ

ਤੇਰੀ ਨੌਕਰੀ ਵਿਚ ਨਾ ਫ਼ਰਕ ਕਰਸਾਂ,
ਭਾਵੇਂ ਖੂਹ ਘੱਤੀਂ ਭਾਵੇਂ ਖਾਤ ਮਾਈ

ਸਿੰਘਾਂ ਭੋਲੀਆਂ ਮੂਲ ਨਾ ਸਹੀ ਕੀਤੀ,
ਗਜਾ ਕਰਨ ਲੱਗੀ ਸਾਡਾ ਘਾਤ ਮਾਈ

ਸ਼ਾਹ ਮੁਹੰਮਦਾ, ਅਜੇ ਨਾ ਜਾਣਿਓ ਨੇ,
ਖ਼ਾਲੀ ਪਈ ਏ ਚੋਪੜੀ ਪਰਾਤ ਮਾਈ