ਜੰਗਨਾਮਾ

ਜ਼ਬਤ ਕਰਾਂਗੇ ਮਾਲ ਫ਼ਰੰਗੀਆਂ ਦੇ

ਜ਼ਬਤ ਕਰਾਂਗੇ ਮਾਲ ਫ਼ਰੰਗੀਆਂ ਦੇ,
ਓਥੋਂ ਲਿਆਵਾਂਗੇ ਦੌਲਤਾਂ ਬੋਰੀਆਂ ਨੀ

ਪਿੱਛੋਂ ਵੜਾਂਗੇ ਉਨ੍ਹਾਂ ਦੇ ਸਤਰ ਖ਼ਾਨੇ,
ਬੰਨ੍ਹ ਲਿਆਵਾਂਗੇ ਉਨ੍ਹਾਂ ਦੀਆਂ ਗੋਰਿਆਂ ਨੀ

ਕਾਬਲ ਵਿਚ ਪਠਾਣ ਜਿਉਂ ਅਲੀ ਅਕਬਰ,
ਮਾਰ ਵੱਢ ਕੇ ਕੀਤੀਆਂ ਪੂਰੀਆਂ ਨੀ

ਸ਼ਾਹ ਮੁਹੰਮਦਾ, ਲਵਾਂਗੇ ਫੇਰ ਕੰਠੇ,
ਤਲੇਦਾਰ ਜੋ ਰੇਸ਼ਮੀ ਡੋਰੀਆਂ ਨੀ