ਜੰਗਨਾਮਾ

ਡੇਰੇ ਆਨ ਕੇ ਬੈਠ ਸਲਾਹ ਕਰਦੇ :

ਡੇਰੇ ਆਨ ਕੇ ਬੈਠ ਸਲਾਹ ਕਰਦੇ :
ਐਤਵਾਰ ਅਸੀਂ ਖੰਡਾ ਫੜਾਂਗੇ ਜੀ

ਤੀਜਾ ਸਿੰਘ ਦੀ ਵੱਡੀ ਉਡੀਕ ਸਾਨੂੰ,
ਇਸ ਦੇ ਆਏ ਬਗ਼ੈਰ ਨਾ ਲੜਾਂਗੇ ਜੀ

ਸਰਫ਼ਾ ਜਾਨ ਦਾ ਨਹੀਂ ਜੇ ਤਦੋਂ ਕਰਨਾ,
ਜਦੋਂ ਵਿਚ ਮੈਦਾਨ ਦੇ ਵੜਾਂਗੇ ਜੀ

ਸ਼ਾਹ ਮੁਹੰਮਦਾ, ਅੰਦਰੋਂ ਇੱਕ ਹੋ ਕੇ,
ਡੇਰੇ ਚੱਲ ਫ਼ਰੰਗੀ ਦੇ ਵੜਾਂਗੇ ਜੀ